ਪੰਜਾਬੀ ਸੋਧੋ

ਨਿਰੁਕਤੀ ਸੋਧੋ

  • ਸੰਸਕ੍ਰਿਤ ਤੋਂ

ਨਾਂਵ ਸੋਧੋ

ਜੂਠ

  1. ਚੱਖ ਕੇ ਕੀਤੀ ਗਈ ਅਪਵਿੱਤਰਤਾ ਜਾਂ ਨਾ-ਪਾਕੀਜ਼ਗੀ, ਖਾਧੇ ਵਿੱਚੋਂ ਬਚਿਆ ਹੋਇਆ ਅੰਨ
  2. ਜੂਠਾ ਅੰਨ ਜਾਂ ਹੋਰ ਚੀਜ਼

ਉਲਥਾ ਸੋਧੋ

ਪਰ ਹਾਲ ਹੀ ਵਿੱਚ "ਜੂਠ " ਸ਼ਬਦ ਦੀ ਜੜ ਦਾ ਜ਼ਰੂਰ ਪਤਾ ਲੱਗ ਗਿਆ। ਇਹ ਸੰਸਕ੍ਰਿਤ ਦੇ जुष्ट ਤੋਂ ਹੋਈ ਦੱਸੀ ਜਾਂਦੀ ਹੈ ਜੋ जुष् ਧਾਤੂ ਤੋਂ ਬਣਿਆ ਹੈ। "ਜੁਸ਼ਟ" ਤੋਂ ਪ੍ਰਾਕਰਿਤ ਵਿੱਚ "ਜੁੱਠ" ਅਤੇ ਹਿੰਦੀ ਵਿੱਚ ਜੂਠ ਬਣ ਗਿਆ। ਸ਼ਬਦ ਦੀ ਰੂਪ ਰਚਨਾ ਤੋਂ ਇਹ ਵਿਕਾਸ ਪ੍ਰਕਿਰਿਆ ਕਾਫ਼ੀ ਸੁਭਾਵਕ ਲੱਗਦੀ ਹੈ ਪਰ ਅਰਥ ਦੇ ਨੁਕਤਾ ਨਿਗਾਹ ਤੋਂ ਇਹ ਸੰਸਕ੍ਰਿਤ ਸ਼ਬਦ उच्छिष्ट ਦੇ ਜ਼ਿਆਦਾ ਨੇੜੇ ਢੁਕਦਾ ਹੈ। उच्छिष्ट ਵਿੱਚ शिष् ਧਾਤੂ ਹੈ ਜਿਸ ਦਾ ਮਤਲਬ ਹੈ ਬਚ ਜਾਣਾ। ਲਿਹਾਜ਼ਾ उच्छिष्ट ਅੱਜ ਦੇ "ਜੂਠ" ਜਾਂ "ਜੂਠਾ" ਦੇ ਸੰਕਲਪ ਤੇ ਪੂਰਾ ਉੱਤਰਦਾ ਹੈ।

ਅੰਗਰੇਜ਼ੀ ਸੋਧੋ

  1. impurity because of taste, contamination

leftover, refuse, remnants ਵਰਗੇ ਸ਼ਬਦ ਅਰਥਾਂ ਦੇ ਨੇੜੇ ਤੇੜੇ ਤਾਂ ਪਹੁੰਚ ਜਾਂਦੇ ਨੇ ਪਰ ਹਿੰਦੁਸਤਾਨੀ "ਜੂਠ" ਦੀ ਆਤਮਾ ਤੱਕ ਨਹੀਂ ਅੱਪੜਦੇ ਜਿਸ ਵਿਚਲਾ ਸੂਗ ਵਾਲਾ ਅੰਸ਼ ਵਲਾਇਤੀ ਭਾਸ਼ਾ ਦੀ ਜ਼ਦ ਤੋਂ ਬਾਹਰ ਰਹਿ ਜਾਂਦਾ ਹੈ।